ਕਾਰਬਨ ਮੋਨੋਆਕਸਾਈਡ ਸੁਰੱਖਿਆ ਗਾਈਡ

ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇ ਪ੍ਰਭਾਵਾਂ ਤੋਂ ਬਚਾਅ

ਕਾਰਬਨ ਮੋਨੋਆਕਸਾਈਡ ਕੀ ਹੈ?

ਕਾਰਬਨ ਮੋਨੋਆਕਸਾਈਡ ਇੱਕ ਰੰਗਹੀਣ, ਗੰਧਹੀਣ, ਅਤੇ ਸਵਾਦ ਰਹਿਤ ਗੈਸ ਹੈ ਜੋ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦੀ ਹੈ ਜਾਂ ਘਾਤਕ ਵੀ ਹੋ ਸਕਦੀ ਹੈ। ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਕੁਦਰਤੀ ਗੈਸ, ਪ੍ਰੋਪੇਨ, ਤੇਲ, ਲੱਕੜ ਜਾਂ ਚਾਰਕੋਲ ਵਰਗੇ ਬਾਲਣ ਅਧੂਰੇ ਤੌਰ 'ਤੇ ਜਲਦੇ ਹਨ - ਅਕਸਰ ਉਨ੍ਹਾਂ ਉਪਕਰਣਾਂ ਤੋਂ ਜੋ ਅਸੀਂ ਹਰ ਰੋਜ਼ ਵਰਤਦੇ ਹਾਂ। ਕਿਉਂਕਿ ਤੁਸੀਂ ਕਾਰਬਨ ਮੋਨੋਆਕਸਾਈਡ ਨੂੰ ਨਾ ਤਾਂ ਦੇਖ ਸਕਦੇ ਹੋ, ਨਾ ਸੁੰਘ ਸਕਦੇ ਹੋ ਅਤੇ ਨਾ ਹੀ ਇਸਦਾ ਸੁਆਦ ਮਹਿਸੂਸ ਕਰ ਸਕਦੇ ਹੋ, ਇਸ ਲਈ ਇਹ ਪਤਾ ਕਰਨ ਦਾ ਇਕੱਲਾ ਤਰੀਕਾ ਕਿ ਇਹ ਖਤਰਨਾਕ ਪੱਧਰ ਤੱਕ ਇਕੱਠੀ ਹੋ ਰਹੀ ਹੈ ਜਾਂ ਨਹੀਂ, ਇੱਕ ਠੀਕ ਤਰ੍ਹਾਂ ਕੰਮ ਕਰਨ ਵਾਲਾ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਉਣਾ ਹੈ।

ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਕੈਨੇਡਾ ਵਿੱਚ ਅਣਜਾਣੇ ਵਿੱਚ ਹੋਣ ਵਾਲੇ ਜ਼ਹਿਰੀਲੇਪਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਕਾਰਬਨ ਮੋਨੋਆਕਸਾਈਡ ਸਰੀਰ ਨੂੰ ਲੋੜੀਂਦੀ ਆਕਸੀਜਨ ਮਿਲਣ ਤੋਂ ਰੋਕਦੀ ਹੈ, ਜਿਸ ਕਾਰਨ ਗੰਭੀਰ ਬਿਮਾਰੀ, ਲੰਬੇ ਸਮੇਂ ਦੇ ਸਿਹਤ ਸੰਬੰਧੀ ਨੁਕਸਾਨ ਜਾਂ ਮੌਤ ਵੀ ਹੋ ਸਕਦੀ ਹੈ।

ਜਦੋਂ ਵੀ ਤੁਸੀਂ ਬਾਲਣ ਨੂੰ ਜਲਾਉਂਦੇ ਹੋ ਤਾਂ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ। ਇਸ ਦੇ ਆਮ ਸਰੋਤਾਂ ਵਿੱਚ ਸ਼ਾਮਲ ਹਨ:

  • ਜਨਰੇਟਰ
  • ਕੱਪੜੇ ਸੁਕਾਉਣ ਵਾਲੇ ਉਪਕਰਨ
  • ਭੱਠੀਆਂ
  • ਵਾਟਰ ਹੀਟਰ
  • ਵਾਹਨ
  • ਬਾਰਬੀਕਿਊ
  • ਬਾਲਣ / ਲੱਕੜ ਨੂੰ ਜਲਾਉਣ ਵਾਲੇ ਸਟੋਵ ਅਤੇ ਅੰਗੀਠੀਆਂ

ਕਾਰਬਨ ਮੋਨੋਆਕਸਾਈਡ ਦਾ ਜ਼ਹਿਰ ਅਜਿਹੇ ਲੱਛਣ ਪੈਦਾ ਕਰ ਸਕਦਾ ਹੈ ਜੋ ਫਲੂ ਵਰਗੇ ਲੱਗਦੇ ਹਨ। ਇਸ ਦੇ ਆਮ ਲੱਛਣਾਂ ਵਿੱਚ ਸ਼ਾਮਲ ਹਨ:

  • ਸਿਰ ਦਰਦ
  • ਕਮਜ਼ੋਰੀ
  • ਚੱਕਰ ਆਉਣਾ
  • ਉਲਟੀ ਆਉਣਾ
  • ਥਕਾਵਟ

ਇੱਕ ਮਹੱਤਵਪੂਰਨ ਫਰਕ ਇਹ ਹੈ ਕਿ ਫਲੂ ਨਾਲ ਅਕਸਰ ਬੁਖਾਰ ਹੁੰਦਾ ਹੈ, ਪਰ ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇ ਪ੍ਰਭਾਵ ਵਿੱਚ ਕਦੇ ਵੀ ਬੁਖਾਰ ਨਹੀਂ ਹੁੰਦਾ।

ਟੈਕਨੀਕਲ ਸੇਫਟੀ ਬੀਸੀ (Technical Safety BC) ਨੂੰ ਰਿਪੋਰਟ ਕੀਤੀਆਂ ਕਾਰਬਨ ਮੋਨੋਆਕਸਾਈਡ ਨਾਲ ਸੰਬੰਧਿਤ 80% ਤੋਂ ਵੱਧ ਘਟਨਾਵਾਂ ਘਰਾਂ ਵਿੱਚ ਵਾਪਰੀਆਂ ਹਨ। ਜੇ ਤੁਸੀਂ ਆਪਣੇ ਕਾਰਬਨ ਮੋਨੋਆਕਸਾਈਡ ਅਲਾਰਮ ਦੀ ਆਵਾਜ਼ ਸੁਣਦੇ ਹੋ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

  1. ਜੇ ਇਹ ਕਰਨਾ ਸੁਰੱਖਿਅਤ ਹੋਵੇ, ਤਾਂ ਉਪਕਰਣਾਂ ਨੂੰ ਬੰਦ ਕਰ ਦਿਓ।

  2. ਤੁਰੰਤ ਇਮਾਰਤ ਜਾਂ ਘਰ ਤੋਂ ਬਾਹਰ ਨਿਕਲੋ। ਸਾਰੇ ਲੋਕਾਂ ਅਤੇ ਪਾਲਤੂ ਜਾਨਵਰਾਂ ਨੂੰ ਵੀ ਬਾਹਰ ਲੈ ਜਾਓ।

  3. 911 ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ 'ਤੇ ਕਾਲ ਕਰੋ।

  4. ਜੇ ਤੁਹਾਨੂੰ ਕੋਈ ਲੱਛਣ ਹਨ, ਤਾਂ ਤੁਰੰਤ ਡਾਕਟਰੀ ਸਹਾਇਤਾ ਲਵੋ।

ਕਾਰਬਨ ਮੋਨੋਆਕਸਾਈਡ ਦੇ ਸੰਪਰਕ ਤੋਂ ਬਚਣ ਅਤੇ ਆਪਣੇ ਘਰ ਨੂੰ ਸੁਰੱਖਿਅਤ ਰੱਖਣ ਲਈ ਇਹ ਸੌਖੇ ਕਦਮ ਅਪਣਾਓ।


ਸਰਟੀਫਾਈਡ ਕਾਰਬਨ ਮੋਨੋਆਕਸਾਈਡ ਅਲਾਰਮ ਆਪਣੇ
ਘਰ ਵਿੱਚ ਲਗਾਓ ਅਤੇ ਇਸਦੀ ਨਿਯਮਿਤ ਸਾਂਭ-ਸੰਭਾਲ ਕਰੋ। ਅਲਾਰਮ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਹੋ ਅਤੇ ਇਹ ਵੀ ਜਾਣੋ ਕਿ ਇਸਦੀ ਮਿਆਦ (ਐਕਸਪਾਇਰੀ) ਕਦੋਂ ਖਤਮ ਹੁੰਦੀ ਹੈ ਤਾਂ ਜੋ ਲੋੜ ਪੈਣ 'ਤੇ ਇਸਨੂੰ ਬਦਲਿਆ ਜਾ ਸਕੇ।


ਹੱਥੋਂ-ਹੱਥ ਮੁਰੰਮਤਾਂ ਤੋਂ ਬਚੋ
ਬ੍ਰਿਟਿਸ਼ ਕੋਲੰਬੀਆ (BC) ਵਿੱਚ, ਮਕਾਨ ਮਾਲਕ (ਲੈਂਡਲਾਰਡ) ਜਾਂ ਆਮ ਮੁਰੰਮਤ ਕਰਨ ਵਾਲਾ ਵਿਅਕਤੀ (ਹੈਂਡੀਪਰਸਨ) ਕਾਨੂੰਨੀ ਤੌਰ 'ਤੇ ਗੈਸ ਨਾਲ ਸੰਬੰਧਿਤ ਕੰਮ ਨਹੀਂ ਕਰ ਸਕਦਾ।


ਗੈਸ ਉਪਕਰਨਾਂ ਦੀ ਸਾਂਭ-ਸੰਭਾਲ ਕਰੋ
ਸਾਡੀ ਵੈੱਬਸਾਈਟ 'ਤੇ ਜਾ ਕੇ ਪਤਾ ਕਰੋ ਕਿ ਕੀ ਤੁਹਾਡੇ ਘਰ ਵਿੱਚ ਗੈਸ ਉਪਕਰਣ ਹਨ। ਜੇ ਹਨ, ਤਾਂ ਇਹ ਯਕੀਨੀ ਬਣਾਓ ਕਿ ਉਨ੍ਹਾਂ ਦੀ ਨਿਯਮਿਤ ਸਰਵਿਸ ਇੱਕ ਲਾਇਸੈਂਸਸ਼ੁਦਾ ਠੇਕੇਦਾਰ ਦੁਆਰਾ ਕਰਵਾਈ ਜਾਂਦੀ ਹੈ।


ਬਾਹਰ ਵਰਤੇ ਜਾਣ ਵਾਲੇ ਉਪਕਰਣ ਬਾਹਰ ਹੀ ਰੱਖੋ
Cਕੈਂਪਿੰਗ ਸਟੋਵ, ਜਨਰੇਟਰ, ਇੰਧਨ ਨਾਲ ਚੱਲਣ ਵਾਲੀਆਂ ਗ੍ਰਿੱਲਾਂ (ਬਾਰਬੀਕਿਊ) ਅਤੇ ਲਾਲਟੇਨ ਸਿਰਫ਼ ਬਾਹਰ ਵਰਤਣ ਲਈ ਬਣਾਏ ਗਏ ਹਨ। ਇਨ੍ਹਾਂ ਨੂੰ ਕਦੇ ਵੀ ਟੈਂਟ ਦੇ ਅੰਦਰ ਜਾਂ ਆਪਣੇ ਘਰ ਦੇ ਅੰਦਰ ਨਾ ਵਰਤੋ।

ਕਾਰਬਨ ਮੋਨੋਆਕਸਾਈਡ (CO) ਸੁਰੱਖਿਆ ਪੜਤਾਲ ਸੂਚੀ

ਆਪਣੇ ਘਰ ਦਾ ਆਡਿਟ ਕਰਨ ਲਈ ਇਸ ਚੈੱਕਲਿਸਟ ਦੀ ਵਰਤੋਂ ਕਰੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆਉਣ ਤੋਂ ਸੁਰੱਖਿਅਤ ਹੋ।

ਇਹ ਚੈੱਕਲਿਸਟ ਤੁਹਾਨੂੰ ਤੁਹਾਡੇ ਘਰ ਦਾ ਮੁਲਾਂਕਣ ਕਰਨ ਅਤੇ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆਉਣ ਨੂੰ ਰੋਕਣ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ ਵਿੱਚ ਮਦਦ ਕਰੇਗੀ।

ਇਹ ਯਕੀਨੀ ਬਣਾਓ ਕਿ ਤੁਸੀਂ ਸਾਡੀ ਕਾਰਬਨ ਮੋਨੋਆਕਸਾਈਡ ਸੁਰੱਖਿਆ ਪੜਤਾਲ ਸੂਚੀ ਵਿਚਲੀ ਹਰ ਚੀਜ਼ ਦੀ ਜਾਂਚ ਕਰ ਸਕਦੇ ਹੋ।




ਅਲਾਰਮ

















ਗੈਸ ਅਤੇ ਬਾਲਣ ਜਲਾਉਣ ਵਾਲੇ ਉਪਕਰਨ

















ਘਰ ਵਿੱਚ ਹਵਾਦਾਰੀ ਅਤੇ ਹਵਾ ਦਾ ਪ੍ਰਵਾਹ





ਜੇ ਤੁਸੀਂ ਇਸ ਸੂਚੀ ਵਿਚਲੀਆਂ ਸਾਰੀਆਂ ਚੀਜ਼ਾਂ ’ਤੇ ਸਹੀ ਦਾ ਨਿਸ਼ਾਨ ਨਹੀਂ ਲਗਾ ਸਕਦੇ ਤਾਂ ਹੋ ਸਕਦਾ ਹੈ ਤੁਹਾਡਾ ਘਰ ਕਾਰਬਨ ਮੋਨੋਆਕਸਾਈਡ ਤੋਂ ਸੁਰੱਖਿਅਤ ਨਾ ਹੋਵੇ।

ਬਹੁਤ ਦੇਰ ਹੋਣ ਤੋਂ ਪਹਿਲਾਂ ਹੁਣੇ ਕੰਮ ਕਰੋ - ਗੁੰਮ ਹੋਏ ਅਲਾਰਮ ਸਥਾਪਤ ਕਰੋ, ਨਿਰੀਖਣਾਂ ਨੂੰ ਨਿਯਤ ਕਰੋ, ਅਤੇ ਹਵਾਦਾਰੀ ਦੇ ਕਿਸੇ ਵੀ ਸਮੱਸਿਆਵਾਂ ਨੂੰ ਹੱਲ ਕਰੋ।

 

Attachment
Size

ਲਾਇਸੰਸਸ਼ੁਦਾ ਗੈਸ ਠੇਕੇਦਾਰ ਲੱਭੋ

ਆਪਣੇ ਖੇਤਰ ਵਿੱਚ ਲਾਇਸੰਸਸ਼ੁਦਾ ਗੈਸ ਠੇਕੇਦਾਰ ਲੱਭਣ ਲਈ, ਸਾਡੇ “ਲਾਇਸੰਸਸ਼ੁਦਾ ਠੇਕੇਦਾਰ ਲੱਭੋ” ਖੋਜ ਟੂਲ ਦੀ ਵਰਤੋਂ ਕਰੋ।

yellow-construction-safety-helmet.jpg

Related Information

State of Safety 2024

Carbon Monoxide: A Preventable Danger

The risk of CO exposure remains our top safety risk for 2024.

Learn More
State of Safety 2024

Top 5 Safety Risks

From carbon monoxide to electrical shock and fire, learn about the Top 5 Safety Risks we identified for 2024.

Learn More
Safety in BC

Public Safety

Our public safety tips provide the tools and knowledge the public needs to mitigate risks and hazards.

Learn More